ਰੂਪਨਗਰ ਸ਼ਹਿਰ ਦੀ 8 ਸਾਲਾ ਕੁੜੀ ਸਾਨਵੀ ਸੂਦ ਨੇ ਰੂਸ ਦੀ ਸਭ ਤੋਂ ਉਚੀ ਚੋਟੀ ’ਤੇ ਭਾਰਤੀ ਤਿਰੰਗਾ ਲਹਿਰਾ ਕੇ ਇਕ ਨਵਾਂ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ ਹੈ। ਇਹ 8 ਸਾਲਾ ਕੁੜੀ ਯਾਦਵਿੰਦਰਾ ਪਬਲਿਕ ਸਕੂਲ ਮੋਹਾਲੀ ਵਿਖੇ ਪੜ੍ਹਦੀ ਹੈ। ਸਾਨਵੀ ਨੇ ਆਪਣੇ ਪਿਤਾ ਦੀਪਕ ਸੂਦ ਨਾਲ ਰੂਸ ਵਿਖੇ 24 ਜੁਲਾਈ ਨੂੰ ਆਪਣੀ ਪਹਾੜੀ ਯਾਤਰਾ ਸ਼ੁਰੂ ਕੀਤੀ ਜਿੱਥੇ ਮੌਸਮ ਕਾਫ਼ੀ ਖ਼ਰਾਬ ਸੀ ਅਤੇ ਉਥੋਂ ਦਾ ਤਾਪਮਾਨ ਮਾਈਨਸ 25 ਡਿਗਰੀ ਤੋਂ ਵੀ ਘੱਟ ਸੀ ਪਰ ਸਾਨਵੀ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਉਂਦੀ ਹੋਈ ਰੂਸ ਦੀ ਸਭ ਤੋਂ ਉੱਚੀ ਚੋਟੀ 5642 ਮੀਟਰ ਮਾਊਂਟ ਇਲਬਰਸ ’ਤੇ ਤਿਰੰਗਾ ਲਹਿਰਾਉਣ ਵਿਚ ਸਫ਼ਲ ਰਹੀ।
.
The daughter of Punjab lit up the name, hoisted the tricolor on the highest peak of Russia.
.
.
.
#sanvisood #mountilbars #punajbnews